ਕੋਟ ਭਾਈ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਟ ਭਾਈ: ਪੰਜਾਬ ਦੇ ਫ਼ਰੀਦਕੋਟ ਜ਼ਿਲੇ ਵਿਚ ਗਿੱਦੜਬਾਹਾ (30°-12` ਉ,74°-39` ਪੂ) ਤੋਂ 7 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਇਕ ਪਿੰਡ ਹੈ। ਇਸ ਪਿੰਡ ਦਾ ਨਾਂ ਭਾਈ ਭਗਤੂ ਕਰਕੇ ਪਿਆ ਜੋ ਪੰਜਵੇਂ, ਛੇਵੇਂ ਅਤੇ ਸਤਵੇਂ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖ ਸਨ। 1706 ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ (1666-1708) ਇਸ ਪਿੰਡ ਪਹੁੰਚੇ ਤਾਂ ਰੰਗੀ ਅਤੇ ਘੁੰਮੀ ਨਾਮਕ ਦੋ ਬਾਣੀਆਂ ਨੇ ਸ਼ਰਧਾਪੂਰਵਕ ਉਹਨਾਂ ਦੀ ਸੇਵਾ ਕੀਤੀ ਅਤੇ ਨਾਲ ਹੀ ਖ਼ਾਲਸਾ ਪੰਥ ਵਿਚ ਸ਼ਾਮਲ ਹੋਣ ਲਈ ਬੇਨਤੀ ਵੀ ਕੀਤੀ। ਗੁਰੂ ਸਾਹਿਬ ਦੀ ਯਾਦ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ-ਇਕ ਪਿੰਡ ਦੇ ਅੰਦਰ , ਜਿੱਥੇ ਉਪਰੋਕਤ ਦੋ ਸਿੱਖ ਰਹਿੰਦੇ ਸਨ, ਅਤੇ ਦੂਜਾ ਪਿੰਡ ਦੇ ਪੂਰਬੀ ਸਿਰੇ ‘ਤੇ ਉਸ ਅਸਥਾਨ ਦੀ ਯਾਦ ਦਿਵਾਉਂਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਨਿਵਾਸ ਕੀਤਾ ਸੀ। ਦੋਵਾਂ ਗੁਰਧਾਮਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਥਾਨਿਕ ਕਮੇਟੀ ਰਾਹੀਂ ਕੀਤਾ ਜਾਂਦਾ ਹੈ।


ਲੇਖਕ : ਮ.ਗ.ਸ. ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੋਟ ਭਾਈ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੋਟ ਭਾਈ : ਪੰਜਾਬ ਵਿਚ ਜ਼ਿਲ੍ਹਾ ਫ਼ਰੀਦਕੋਟ ਦੀ ਮੁਕਤਸਰ ਤਹਿਸੀਲ ਦਾ ਇਕ ਪ੍ਰਸਿੱਧ ਪਿੰਡ ਹੈ। ਇਸ ਪਿੰਡ ਨੂੰ ਭਾਈ ਭਗਤੂ ਜੀ ਨੇ ਵਸਾਇਆ ਸੀ। ਇਥੇ ਦਸ਼ਮੇਸ਼ ਜੀ ਦੇ ਦੋ ਗੁਰਦੁਆਰੇ ਹਨ।

          ਪਿੰਡ ਵਿਚ ਗੁਰੂ ਜੀ ਆਪਣੇ ਪ੍ਰੇਮੀ ਬਾਣੀਆਂ ਦੇ ਘਰ ਪ੍ਰਸ਼ਾਦ ਛਕਣ ਆਏ। ਬਾਣੀਏ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਸਨ ਜਿਨ੍ਹਾਂ ਦੇ ਨਾਂ ਗੁਰੂ ਜੀ ਨੇ ਰੰਗੀ ਸਿੰਘ ਅਤੇ ਘੁੰਮੀ ਸਿੰਘ ਰੱਖੇ। ਇਨ੍ਹਾਂ ਪ੍ਰੇਮੀਆਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਇਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਉਸ ਨਾਲ 50 ਘੁਮਾਉਂ ਜ਼ਮੀਨ ਸਿੱਖ-ਰਾਜ ਦੇ ਸਮੇਂ ਤੋਂ ਲੱਗੀ ਹੋਈ ਹੈ। ਦੂਜਾ ਗੁਰਦੁਆਰਾ ਪਿੰਡ ਤੋਂ ਦੱਖਣ ਵੱਲ ਨਜ਼ਦੀਕ ਹੀ ਹੈ। ਜਦੋਂ ਗੁਰੂ ਜੀ ਮੁਕਤਸਰੋਂ ਆਏ ਤਾਂ ਇਥੇ ਠਹਿਰੇ ਸਨ। ਗੁਰਦੁਆਰੇ ਦੀ ਇਮਾਰਤ 1921 (ਸੰਮਤ 1978) ਵਿਚ ਬਣਾਈ ਗਈ।

          ਇਥੇ ਇਕ ਪ੍ਰਾਇਮਰੀ ਮਿਡਲ ਤੇ ਇਕ ਹਾਈ ਸਕੂਲ ਤੇ ਇਲਾਵਾ ਡਾਕਖਾਨਾ ਅਤੇ ਡਿਸਪੈਂਸਰੀ ਹੈ। ਪਿੰਡ ਦੇ ਕੁੱਲ ਰਕਬਾ ਲਗਭਗ 48 ਵ. ਕਿ. ਮੀ. ਹੈ।

          ਆਬਾਦੀ – 7,948 (1981)

          31° 15' ਉ. ਵਿਥ.; 74° 10' ਪੂ. ਲੰਬ.

          ਹ. ਪੁ.– ਮ. ਕੋ. : 351


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਕੋਟ ਭਾਈ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੋਟ ਭਾਈ  : ਇਹ ਮੁਕਤਸਰ ਜ਼ਿਲ੍ਹੇ ਦੀ ਇਸੇ ਨਾਂ ਦੀ ਤਹਿਸੀਲ ਦਾ ਇਕ ਪਿੰਡ ਹੈ ਜਿਹੜਾ ਗਿੱਦੜਬਾਹੇ ਤੋ 10 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਨੂੰ ਭਾਈ ਭਗਤੂ ਜੀ ਨੇ ਵਸਾਇਆ ਸੀ। ਇਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਦੋ ਗੁਰਦੁਆਰੇ ਹਨ। ਇਥੋਂ ਦੇ ਲੋਕਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਪਿੰਡ ਵਿਚ ਗੁਰੂ ਜੀ ਬਾਣੀਆਂ ਦੇ ਘਰ ਪ੍ਰਸ਼ਾਦ ਛਕਣ ਗਏ। ਬਾਣੀਏ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਗੁਰੂ ਜੀ ਨੇ ਉਨ੍ਹਾਂ ਦੇ ਨਾਂ ਰੰਗੀ ਸਿੰਘ ਤੇ ਘੁੰਮੀ ਸਿੰਘ ਰੱਖੇ। ਇਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ।

ਦੂਜਾ ਗੁਰਦੁਆਰਾ ਪਿੰਡ ਦੇ ਦੱਖਣ ਵੱਲ ਹੈ ਜਿਥੇ ਗੁਰੂ ਜੀ ਗੁਪਤਸਰੋਂ ਆਉਂਦਿਆਂ ਠਹਿਰੇ। ਇਹ ਗੁਰਦੁਆਰਾ 1921 ਈ. ਵਿਚ ਬਣਾਇਆ ਗਿਆ। ਇਥੇ ਇਕ ਪ੍ਰਾਇਮਰੀ, ਮਿਡਲ ਤੇ ਹਾਈ ਸਕੂਲ ਤੋਂ ਇਲਾਵਾ ਪ੍ਰਾਇਮਰੀ ਹੈਲਥ ਸੈਂਟਰ, ਡਿਸਪੈਂਸਰੀ ਤੇ ਡਾਕਘਰ ਵੀ ਸਥਾਪਤ ਹਨ। ਪਿੰਡ ਦਾ ਰਕਬਾ 4,798 ਹੈਕਟੈਅਰ ਹੈ।

ਆਬਾਦੀ - 7,948 (1981)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-02-03-06-57, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ. : 351 : ਡਿ. ਸੈਂ. ਹੈਂ. ਬੁ. ਫਿਰੋਜ਼ਪੁਰ; 80

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.